Wednesday 13 February 2013

Sikh Kaum ikk Vakhri Kaum ਸਿਖ ਕੋਮ ਇੱਕ ਵਖਰੀ ਕੋਮ

ਸਿਖ ਕੋਮ ਇੱਕ ਵਖਰੀ ਕੋਮ ............( ਸਚੀ ਤੇ ਉਚੀ ).

੧- ਸਿਖ ਰੂਪ ............ਸੰਪੂਰਨ ਰੂਪ ,ਜੋ ਕੀ ਰੱਬ ਨੂ ਮੰਜੂਰ ,ਅਗਰ ਕੋਈ ਭੀ
ਇਨਸਾਨ ਆਪਣੇ ਬਾਲ ਨਾ ਕੱਟੇ ਤਾਂ ਓਹ ਭੀ ਸਿਖ ਰੂਪ ਵਿਚ ਨਜਰ ਆਵੇਗਾ ,ਇਨਸਾਨ ਬਾਰ ਬਾਰ
ਆਪਣੇ ਬਾਲ ਕਟਦਾ ਹੈ ਲੇਕਿਨ ਰੱਬ ਨੂ ਇਹ ਨਹੀ ਮੰਜੂਰ ਤੇ ਹੀ ਓਹ ਬਾਲ ਦੋਬਾਰਾ ਆ ਜਾਂਦੇ
ਹੈ ,,,,,,,,,,,,,,,,,,,,ਇਹ ਰੱਬ ਦਾ ਹੁਕੂਮ ਸੱਬ ਨੂ ਸਮ੍ਜਨਾ ਚਾਹੀਦਾ ਹੈ ਤੇ
ਮੰਨਣਾ ਭੀ ਚਾਹੀਦਾ ਹੈ ,ਅਗਰ ਰੱਬ ਦੀ ਖੁਸ਼ੀ ਪ੍ਰਾਪਤ ਕਰਨੀ ਹੈ .

੨- ਸਿਖ ਪੇਹ੍ਚਾਨ ...........ਦਸਤਾਰ ,ਪਗੜੀ, ਯਾਨੀ ਸਾਰੀ ਭੀੜ ਵਿਚੋਂ ਅਲਗ ਹੀ
ਨਜਰ ਆਉਂਦਾ ਹੈ ,ਜਿਵੇਂ ਕੋਈ ਰਾਜਾ ਮਹਾਰਾਜਾ ਸਾਰਿਆਂ ਵਿਚੋਂ ਅਲਗ ਹੀ ਨਜਰ ਆਉਂਦਾ ਹੈ
.ਪੱਗ ਇੱਕ ਤਾਜ ਹੈ ,ਅਗਰ ਇਹ ਤਾਜ ਖਾਸ ਹੈ ਤੇ ਹੀ ਸਾਰੇ ਲੋਕੀ ਕੋਈ ਖਾਸ ਮੋਕੇਆਂ ਤੇ
ਜਿਵੇਂ ਸ਼ਾਦੀ ਯਾਨ ਕੋਈ ਖਾਸ ਮੋਕਾ ਹੋਵੇ ਤੇ ਏਹੋ ਪਗੜੀ ਬੰਨੀ ਜਾਂਦੀ ਹੈ ਪੱਗ ਨੂ
ਆਪਣੀ ਇਜ੍ਜਤ ਭੀ ਕੇਹਾ ਜਾਂਦਾ ਹੈ ,,ਇਸ ਦੀ ਇਜ੍ਜਤ ਤੇ ਇਸਦੀ ਸ਼ਾਨ ਨੂ ਸਮਜੋ .

੩- ਸਿਖ ਗੁਰੂ ............ਸ਼੍ਰੀ ਗੁਰੂ ਗਰੰਥ ਸਾਹਿਬ ਜੀ ਹਨ ,ਇਸ ਗਰੰਥ ਵਿਚ ਗਯਾਨ
ਦਾ ਸਮੁੰਦਰ ਹੈ ,ਜੇਹੜਾ ਰੱਬ ਨੂ ਮਿਲਣ ਦਾ ਤੇ ਰੱਬ ਨੂ ਸਮ੍ਜਨ ਦਾ ਰਸਤਾ ਦਸਦਾ ਹੈ
,ਨਾਲੇ ਹੀ ਇਹ ਗੁਰੂ ਸਬ ਇਨਸਾਨਾਂ ਨੂ ਇੱਕ ਬਰਾਬਰ ਦਾ ਦਰਜਾ ਦੇਂਦਾ ਹੈ ,ਇਸਦੇ ਅੰਦਰ
ਸੱਬ ਧਰ੍ਮਾ ਦੇ ਮਹਾਪੁਰਖਾਂ ਦੀ ਬਾਨੀ ਯਾਨੀ ਗਯਾਨ ਦਰਜ ਹੈ ,ਤੇ ਇਹ ਗੁਰੂ ਸਦਾ ਹੀ ਰਹਨ
ਵਾਲਾ ਹੈ .(ਸਿਖ ਕੋਮ ਨੂ ਕਿਸੇ ਭੀ ਦੇਹਧਾਰੀ ਨੂ ਆਪਣਾ ਗੁਰੂ ਮੰਨਣਾ ਮਨਾ ਹੈ )੧੦ ਵੇ
ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇਹ ਵੀ ਕਹ ਦਿੱਤਾ ਸੀ ਕੇ ਜੋ ਸਿਖ ਮੇਨੂ
ਪੁਜੇਗਾ ਓਹ ਨਰਕ ਵਿਚ ਜਾਵੇਗਾ .

੪- ਸਿਖ ਬਲਿਦਾਨ .......ਸਿਖ ਕੋਮ ਦੇ ੧੦ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਹੀ
ਰੱਬ ਦੇ ਬਨਾਏ ਹੋਏ ਬੰਦੇ ਤੇ ਰੱਬ ਦੇ ਧਰਮ ਯਾਨੀ ਇਨਸਾਨੀਅਤ ਧਰਮ ਦੀ ਰਖਿਆ ਕਰਦੇ ਹੀ
ਨਿਕਲਿਆ ਨਾਲੇ ਹੀ ਬਹੁਤ ਕੁਰਬਾਨੀਆਂ ਦਿੱਤੀਆਂ ,( ਸਿਖ ਕੋਮ ਦੀ ਗਿਣਤੀ ੨% ਹੈ ਲੇਕਿਨ
ਸਿਖ ਕੋਮ ਦੀ ਕੁਰਬਾਨੀ ੮੩% ਹੈ .

੫- ਸਿਖ ਦਾ ਅਮ੍ਰਿਤ ਗ੍ਰਹਣ ਕਰਨਾ.........ਅਮ੍ਰਿਤ ਓਹ ਦਾਤ ਹੈ ਜੋ ਸਿਖ ਨੂ ਖਾਲਸਾ
ਮਾਰਗ ਯਾਨੀ ਰੱਬ ਦਾ ਆਸਾਨ ਰਾਹ ਦਸਦੀ ਹੈ .

੬- ਖਾਲਸਾ ਮਾਰਗ ਤੇ ਚਲਨਾ.........ਸਵੇਰੇ ਸ਼ਾਮ ਗੁਰੂਆਂ ਦੀ ਬਾਨੀ ਪੜਨਾ ,ਹਰ ਵੇਲੇ
ਰੱਬ ਵਿਚ ਧਯਾਨ ਰਖਣਾ ,ਆਪਣੀ ਮੇਹਨਤ ਦੀ ਕਮਾਈ ਕਰਕੇ ਖਾਨਾ ਤੇ ਦੁਸਰੇਆਂ ਨੂ ਖਿਲਾਨਾ
ਤੇ ਕਿਸੇ ਜਰੂਰਤ ਮੰਦ ਦੀ ਸੇਵਾ ਕਰਨੀ ,ਗੁਰੂ ਸਾਹਿਬ ਜੀ ਦੇ ਹੁਕੂਮ ਵਿਚ ਰਹਨਾ ਯਾਨੀ
ਆਪਣੀ ਤੇ ਦੁਜੇਆਂ ਦੀ ਰਖਿਆ ਕਰਨੀ ,ਕਿਸੇ ਤੇ ਅਤ੍ਯਾਚਾਰ ਨਾ ਕਰਨਾ ਨਾ ਹੋਣ ਦੇਣਾ
,ਅਪਨੇ ਨਾਲੋਂ ਘੱਟ ਉਮਰ ਦੀ ਲੜਕੀ ਨੂ ਆਪਣੀ ਬੇਟੀ ਕਰਕੇ ਜਾਨਣਾ ,ਤੇ ਆਪਣੇ ਨਾਲੋਂ
ਵਡੀ ਉਮਰ ਦੀ ਓਰਤ ਨੂ ਮਾਂ ਕਰਕੇ ਜਾਨਣਾ ,ਆਪਣੇ ਬਰਾਬਰ ਦੀ ਓਰਤ ਨੂ ਆਪਣੇ ਭਹਨ ਕਰਕੇ
ਜਾਨਣਾ ਯਾਨੀ ਮੰਨਣਾ .ਸੱਬ ਵਿਚ ਰੱਬ ਨੂ ਵੇਖਣਾ ,ਸਚ ਦੇ ਮਾਰਗ ਹੀ ਤੇ ਚਲਨਾ, ਪਾਵੇਂ
ਸਚ ਦੇ ਮਾਰਗ ਤੇ ਚਲਦਿਆਂ ਆਪਣਾ ਸਿਰ ਹੀ ਕਟਾਨਾ ਪਵੇ ,( ਯਾਨੀ ਸੰਤ ਤੇ ਸਿਪਾਹੀ ਬਣ ਕੇ
ਰਹਨਾ ).

ਖਾਲਸਾ ਪੰਥ .

No comments:

Post a Comment